Science First To Fifth Lesson One Liner For ETT Second Exam.

 

SUKHIJA TUITIONS

SCIENCE 1st to 5th Chapter

Most Important One Liner




 

PDF ਤੇ ਹੋਰ ਸਭ ਲਿੰਕ ਤੁਹਾਨੂੰ ਅਖੀਰ ਤੇ ਮਿਲ ਜਾਣਗੇ

       

         

         MOTION (ਗਤੀ)

 

ਪ੍ਰਸ਼ਨ 1. ਗਤੀ ਕੀ ਹੁੰਦੀ ਹੈ ?

ਉੱਤਰ-ਗਤੀ-ਜਦੋਂ ਕੋਈ ਵਸਤੂ ਸਮੇਂ ਦੇ ਨਾਲ ਆਪਣੀ ਸਥਿਤੀ ਵਿੱਚ ਪਰਿਵਰਤਨ ਕਰਦੀ ਹੈ, ਤਾਂ ਉਸ ਵਸਤੂ ਨੂੰ ਗਤੀ ਵਿੱਚ ਕਿਹਾ ਜਾਂਦਾ ਹੈ ।

 

 

ਪ੍ਰਸ਼ਨ 2. ਵਸਤੂ ਦਾ ਵਿਸਥਾਪਨ ਕੀ ਹੁੰਦਾ ਹੈ ?

ਉੱਤਰ-ਵਿਸਥਾਪਨ-ਵਸਤੂ ਦੀ ਅੰਤਿਮ ਸਥਿਤੀ ਅਤੇ ਆਰੰਭਿਕ ਸਥਿਤੀ ਦੇ ਵਿਚਾਲੇ ਦੀ ਨਿਊਨਤਮ ਦੂਰੀ ਨੂੰ ਵਿਸਥਾਪਨ ਕਹਿੰਦੇ ਹਨ ।

 

ਪ੍ਰਸ਼ਨ 3. ਦੋ ਵਿਭਿੰਨ ਭੌਤਿਕ ਰਾਸ਼ੀਆਂ ਕਿਹੜੀਆਂ ਹਨ ?

ਉੱਤਰ-ਦੂਰੀ ਅਤੇ ਵਿਸਥਾਪਨ

 

ਪ੍ਰਸ਼ਨ 4. ਵਾਹਨਾਂ ਦੀ ਗਤੀ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ ?

ਉੱਤਰ-ਉਡੋਮੀਟਰ ਦੀ

 

ਪ੍ਰਸ਼ਨ 5. ਇੱਕ ਸਮਾਨ ਗਤੀ ਕੀ ਹੁੰਦੀ ਹੈ ?

ਉੱਤਰ-ਇੱਕ ਸਮਾਨ ਗਤੀ -ਜਦੋਂ ਕੋਈ ਵਸਤੂ ਸਮਾਨ ਸਮੇਂ ਅੰਤਰਾਲਾਂ ਵਿੱਚ ਇੱਕ ਸਮਾਨ ਦੂਰੀ ਤੈਅ ਕਰਦੀ ਹੈ, ਤਾਂ ਉਸਦੀ ਗਤੀ ਇਕ ਸਮਾਨ ਗਤੀ ਹੁੰਦੀ ਹੈ |

 

ਪ੍ਰਸ਼ਨ 6. ਅਸਮਾਨ ਗਤੀ ਦੇ ਦੋ ਉਦਾਹਰਨ ਦਿਓ?

ਉੱਤਰ-ਸੜਕ ਤੇ ਜਾ ਰਹੀ ਕਾਰ, ਪਾਰਕ ਵਿੱਚ ਕਸਰਤ ਕਰ ਰਿਹਾ ਵਿਅਕਤੀ.

 

ਪ੍ਰਸ਼ਨ 7. ਚਾਲ ਕੀ ਹੈ ?

ਉੱਤਰ-ਚਾਲ-ਵਸਤੂ ਦੁਆਰਾ ਇਕਾਈ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਉਸ ਵਸਤੂ ਦੀ ਚਾਲ ਆਖਦੇ ਹਨ।

 

ਪ੍ਰਸ਼ਨ 8. ਚਾਲ ਦਾ ਮਾਤ੍ਰਿਕ ਕੀ ਹੈ ?

ਉੱਤਰ-ਚਾਲ ਦਾ ਮਾਤਿਕ ਮੀਟਰ/ਸੈਕਿੰਡ ਹੈ । ਇਹ ਮਾਤ੍ਰਿਕ ਕਿਲੋਮੀਟਰ/ਘੰਟਾ ਅਤੇ ਸੈਂਟੀਮੀਟਰ/ ਸੈਕਿੰਡ ਵੀ ਹੋ ਸਕਦਾ ਹੈ ।

 

ਪ੍ਰਸ਼ਨ 9. ਔਸਤ ਚਾਲ ਕਿਵੇਂ ਪਤਾ ਕੀਤੀ ਜਾਂਦੀ ਹੈ ?

ਉੱਤਰ-ਔਸਤ ਚਾਲ-ਵਸਤੂ ਦੀ ਔਸਤ ਚਾਲ ਉਸ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਨੂੰ ਤੈਅ ਕਰਨ ਲਈ ਲੱਗੇ ਕੁੱਲ ਸਮੇਂ ਨਾਲ ਭਾਗ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ।


ਪ੍ਰਸ਼ਨ 10. ਵੇਗ ਕੀ ਹੁੰਦਾ ਹੈ ?

ਉੱਤਰ-ਵਗ-ਇਕ ਨਿਸਚਿਤ ਦਿਸ਼ਾ ਵਿੱਚ ਚਾਲ ਨੂੰ ਵੇਗ ਕਹਿੰਦੇ ਹਨ ਜਾਂ ਇਕ ਨਿਸਚਿਤ ਦਿਸ਼ਾ ਵਿੱਚ ਇਕਾਈ ਸਮੇਂ ਵਿੱਚ ਵਸਤੂ ਦੁਆਰਾ ਤੈਅ ਕੀਤੀ ਦੂਰੀ ਨੂੰ ਵੇਗ ਕਹਿੰਦੇ ਹਨ ।

 

ਪ੍ਰਸ਼ਨ 11. ਪ੍ਰਵੇਗ ਕੀ ਹੁੰਦਾ ਹੈ ?

ਉੱਤਰ-ਪ੍ਰਵੇਗ-ਕਿਸੇ ਵਸਤੂ ਦੇ ਇਕਾਈ, ਸਮੇਂ ਵਿੱਚ ਵੇਗ ਪਰਿਵਰਤਨ ਨੂੰ ਪ੍ਰਵੇਗ ਕਹਿੰਦੇ ਹਨ

 

ਪ੍ਰਸ਼ਨ 12. ਵੇਗ ਦਾ ਮਾਤ੍ਰਿਕ ਕੀ ਹੈ ?

ਉੱਤਰ-ਪ੍ਰਵੇਗ ਦਾ ਮਾਤ੍ਰਿਕ ਮੀਟਰ/ਸੈਕਿੰਡ (ms-2) ਹੈ ।

 

ਪ੍ਰਸ਼ਨ 13. ਇੱਕ ਸਮਾਨ ਚਾਲ ਦੇ ਲਈ ਸਮੇਂ ਦੇ ਨਾਲ ਤੈਅ ਕੀਤੀ ਗਈ ਦੂਰੀ ਦਾ ਗਰਾਫ਼ ਕਿਹੋ ਜਿਹਾ ਹੁੰਦਾ ਹੈ ?

ਉੱਤਰ-ਇਕ ਸਰਲ ਰੇਖਾ .

 

ਪ੍ਰਸ਼ਨ 14. ਇੱਕ ਸਮਾਨ ਪ੍ਰਵੇਗਿਤ ਗਤੀਆਂ ਲਈ ਵੇਗ-ਸਮਾਂ ਗਰਾਫ਼ ਕਿਸ ਤਰ੍ਹਾਂ ਦਾ ਹੁੰਦਾ ਹੈ?

ਉੱਤਰ-ਇੱਕ ਸਿੱਧੀ ਰੇਖਾ

 

ਪ੍ਰਸ਼ਨ 15. ਵੇਗਤ ਗਤੀ ਦਾ ਇਕ ਉਦਾਹਰਣ ਦਿਓ

ਉੱਤਰ-ਇੱਕ ਵ੍ਰਿਤੀ (ਚੱਕਰਾਕਾਰ) ਪੱਥ 'ਤੇ ਦੌੜਦਾ ਹੋਇਆ ਐਥਲੀਟ

 

ਪ੍ਰਸ਼ਨ 16. ਇੱਕ ਐਥਲੀਟ ਨੂੰ ਛੇ-ਭੁਜੀ ਪੱਥ 'ਤੇ ਇੱਕੋ ਦਿਸ਼ਾ ਵਿੱਚ ਦੌੜਦੇ ਹੋਏ ਇੱਕ ਚੱਕਰ ਪੂਰਾ ਕਰਨ ਲਈ ਕਿੰਨੀ ਵਾਰੀ ਦਿਸ਼ਾ ਬਦਲਣੀ ਪਵੇਗੀ ?

ਉੱਤਰ-ਛੇ ਵਾਰੀ

 

ਪ੍ਰਸ਼ਨ 17. ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਤੇ ਇੱਕ ਸਮਾਨ ਚਾਲ ਨਾਲ ਚਲ ਰਹੀ ਹੈ, ਤਾਂ ਉਸ ਦੀ ਗਤੀ ਕਿਸ ਕਿਸਮ ਦੀ ਹੋਵੇਗੀ ?

ਉੱਤਰ-ਅਸਮਾਨ ਅਤੇ ਪ੍ਰਵੇਗਿਤ ਗਤੀ

 

ਪ੍ਰਸ਼ਨ 18. ਇੱਕ ਕ੍ਰਿਕੇਟ ਖਿਡਾਰੀ ਗੇਂਦ ਨੂੰ ਉੱਪਰ ਸੁੱਟ ਕੇ ਫਿਰ ਪਕੜ ਲੈਂਦਾ ਹੈ ਦੱਸੋ ਗੇਂਦ ਦਾ ਵਿਸਥਾਪਨ ਕਿੰਨਾ ਹੋਇਆ ਹੈ ?

ਉੱਤਰ-ਕੁੱਲ ਵਿਸਥਾਪਨ = ਜ਼ੀਰੋ, ਕਿਉਂਕਿ ਇਸ ਪ੍ਰਕਿਰਿਆ ਦੌਰਾਨ ਗੇਂਦ ਆਪਣੀ ਮੁੱਢਲੀ ਸਥਿਤੀ 'ਤੇ ਜਾਂਦੀ ਹੈ

 

ਪ੍ਰਸ਼ਨ 19. ਦੂਰੀ-ਸਮਾਂ ਗਰਾਫ਼ ਦੀ ਢਾਲ ਕੀ ਦੱਸਦੀ ਹੈ ?

ਉੱਤਰ-ਵਸਤੂ ਦੀ ਚਾਲ

 

ਪ੍ਰਸ਼ਨ 20. ਕੋਈ ਵਸਤੂ ਸੂਰਜ ਦੇ ਆਲੇ-ਦੁਆਲੇ ਸਥਿਰ ਚਾਲ ਨਾਲ ਚੱਕਰਾਕਾਰ ਪੱਥ 'ਤੇ ਚੱਲ ਰਹੀ ਹੈ ਇਸਦੀ ਗਤੀ ਪ੍ਰਵੇਗਿਤ ਹੈ ਜਾਂ ਨਹੀਂ ?

ਉੱਤਰ-ਵਸਤੂ ਦੀ ਗਤੀ ਦੀ ਦਿਸ਼ਾ ਲਗਾਤਾਰ ਸਮੇਂ ਨਾਲ ਬਦਲ ਰਹੀ ਹੈ ਇਸ ਲਈ ਗਤੀ ਵੇਗਤ

 

ਪਸ਼ਨ 21. ਦੁਰੀ ਕਿਸ ਤਰ੍ਹਾਂ ਦੀ ਰਾਸ਼ੀ ਹੈ-ਸਕੇਲਰ ਜਾਂ ਵੈਕਟਰ ?

ਉੱਤਰ-ਸਕੇਲਰ (ਸਦਿਸ਼ ਰਾਸ਼ੀ)


ਪ੍ਰਸ਼ਨ 22. ਹਵਾ ਵਿੱਚ ਧੁਨੀ ਦੀ ਚਾਲ ਕਿੰਨੀ ਹੈ ?

ਉੱਤਰ-346 ms-1

 

ਪਸ਼ਨ 23. ਅਸਮਾਨ ਚਾਲ ਨਾਲ ਚੱਲਣ ਵਾਲੇ ਵਾਹਨ ਦਾ ਦੂ-ਸਮਾਂ ਗਰਾਫ਼ ਦਾ ਆਕਾਰ ਕਿਹੋ ਜਿਹਾ ਹੋਵੇਗਾ ?

ਉੱਤਰ-ਵਕਰ ਰੇਖਾ ਆਕਾਰ

 

ਪਸ਼ਨ 24. ਚੱਕਰਾਕਾਰ (ਵ੍ਰਿਤੀ) ਗਤੀ ਕਿਸਨੂੰ ਕਹਿੰਦੇ ਹਨ ?

ਉੱਤਰ-ਚੱਕਰਾਕਾਰ (ਵ੍ਰਿਤੀ ਗਤੀ)-ਜਦੋਂ ਕੋਈ ਵਸਤੂ ਚੱਕਰਾਕਾਰ ਪੱਥ 'ਤੇ ਗਤੀ ਕਰਦੀ ਹੈ, ਤਾਂ ਵਸਤੂ ਦੀ ਗਤੀ ਚੱਕਰਾਕਾਰ (ਵ੍ਰਿਤੀ ਗਤੀ ਕਹਾਉਂਦੀ ਹੈ

 

ਪ੍ਰਸ਼ਨ 25. ਕੋਣੀ ਵੇਗ ਕਿਸਨੂੰ ਕਹਿੰਦੇ ਹਨ ?

ਉੱਤਰ-ਕੋਣੀ ਵੇਗ-ਚੱਕਰਾਕਾਰ (ਵ੍ਰਿਤੀ ਪੱਥ) 'ਤੇ ਗਤੀ ਕਰਦੀ ਹੋਈ ਵਸਤੂ ਦਾ ਕੋਈ ਵਿਸਥਾਪਨ ਤੈਅ ਕਰਨ ਦੀ ਦਰ ਨੂੰ ਉਸ ਵਸਤੂ ਦਾ ਕੋਣੀ ਵੇਗ ਕਹਿੰਦੇ ਹਨ ਇਸਨੂੰ (ω) ਔਮੈਗਾ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ



       FORCE AND LAW OF MOTION

             (ਬਲ ਅਤੇ ਗਤੀ ਦੇ ਨਿਯਮ)

 

ਪ੍ਰਸ਼ਨ 26.ਕਿਸੇ ਵਸਤੂ ਦੀ ਦਿਸ਼ਾ ਬਦਲਣ ਲਈ ਕਿਹੋ ਜਿਹੇ ਬਲ ਦੀ ਲੋੜ ਹੁੰਦੀ ਹੈ-ਸੰਤੁਲਿਤ ਬਲ ਜਾਂ ਅਸੰਤੁਲਿਤ ਬਲ?

ਉੱਤਰ-ਅਸੰਤੁਲਿਤ ਬਲ

 

ਪ੍ਰਸ਼ਨ 27. ਕੋਈ ਵਸਤੁ ਕੁੱਝ ਦੂਰੀ ਤਕ ਲੁਢਕਣ ਤੋਂ ਬਾਅਦ ਕਿਉਂ ਰੁੱਕ ਜਾਂਦੀ ਹੈ ?

ਉੱਤਰ-ਰਗੜ ਬਲ ਕਾਰਨ

 

ਪ੍ਰਸ਼ਨ 28. ਰਗੜ ਬਲ ਕਿਵੇਂ ਘੱਟ ਕੀਤਾ ਜਾ ਸਕਦਾ ਹੈ ? ਉੱਤਰ-ਸਮਤਲ ਸਤਹਿ ਉੱਪਰ ਲੁਬ੍ਰੀਕੇਟ ਦਾ ਲੇਪ ਕਰਕੇ

 

ਪ੍ਰਸ਼ਨ 29. ਗਤੀ ਦੇ ਤਿੰਨ ਨਿਯਮ ਕਿਸ ਵਿਗਿਆਨਿਕ ਨੇ ਪੇਸ਼ ਕੀਤੇ ਸੀ ?

ਉੱਤਰ-ਨਿਊਟਨ ਨੇ


ਪ੍ਰਸ਼ਨ 30. ਨਿਊਟਨ ਦਾ ਪਹਿਲਾ ਗਤੀ ਦਾ ਨਿਯਮ ਕੀ ਹੈ ?

ਉੱਤਰ-ਨਿਊਟਨ ਦਾ ਪਹਿਲਾ ਗਤੀ ਦਾ ਨਿਯਮ-ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਫਿਰ ਸਰਲ ਰੇਖਾ ਵਿੱਚ ਇੱਕਸਮਾਨ ਵੇਗ ਨਾਲ ਗਤੀਸ਼ੀਲ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤਕ ਉਸ ਉੱਤੇ ਕੋਈ ਬਾਹਰੀ ਬਲ ਨਹੀਂ ਲਗਾਇਆ ਜਾਂਦਾ |

 

ਪ੍ਰਸ਼ਨ 31. ਜੜ੍ਹਤਾ ਕਿਸ ਨੂੰ ਕਹਿੰਦੇ ਹਨ ?

ਉੱਤਰ- ਕਿਸੇ ਵਸਤੂ ਦਾ ਵਿਰਾਮ ਅਵਸਥਾ ਜਾਂ ਇੱਕ ਸਮਾਨ ਵੇਗ ਨਾਲ ਗਤੀ ਕਰਦੇ ਰਹਿਣ ਦੀ ਪ੍ਰਵਿਰਤੀ ਨੂੰ ਜੜ੍ਹਤਾ ਕਹਿੰਦੇ ਹਨ

 

ਪ੍ਰਸ਼ਨ 32. ਗਤੀ ਦਾ ਪਹਿਲਾ ਨਿਯਮ ਕਿਸ ਹੋਰ ਨਾਂ ਨਾਲ ਜਾਣਿਆ ਜਾਂਦਾ ਹੈ ?

ਉੱਤਰ-ਜੜ੍ਹਤਾ ਦੇ ਨਿਯਮ ਨਾਲ

 

 

ਪ੍ਰਸ਼ਨ 33. ਅਚਾਨਕ ਬ੍ਰੇਕ ਲਗਾਉਣ 'ਤੇ ਗੱਡੀ ਵਿੱਚ ਬੈਠੀਆਂ ਹੋਈਆਂ ਸਵਾਰੀਆਂ ਨੂੰ ਝਟਕਾ ਕਿਉਂ ਲਗਦਾ ਹੈ ?

ਉੱਤਰ-ਸਵਾਰੀਆਂ ਦਾ ਸਰੀਰ ਗਤਿਜ ਜੜ੍ਹਤਾ ਵਿੱਚ ਬਣਿਆ ਰਹਿਣ ਦੀ ਪ੍ਰਵਿਰਤੀ ਰੱਖਦਾ ਹੈ

 

 

ਪ੍ਰਸ਼ਨ 34. ਮੋਟਰ ਗੱਡੀਆਂ ਜਾਂ ਕਾਰਾਂ ਵਿੱਚ ਸੁਰੱਖਿਆ ਬੈਲਟ ਦਾ ਉਪਯੋਗ ਕਿਉਂ ਕਰਦੇ ਹਨ ?

ਉੱਤਰ-ਇਹਨਾਂ ਕਾਰਨ ਸਾਡੀ ਅੱਗੇ ਵੱਧਣ ਦੀ ਗਤੀ ਹੌਲੀ ਹੋ ਜਾਂਦੀ ਹੈ

 

 

ਪ੍ਰਸ਼ਨ 35. ਬਲ ਦੀ ਪਰਿਭਾਸ਼ਾ ਦਿਓ

ਉੱਤਰ-ਬਲ- ਬਲ ਉਹ ਬਾਹਰੀ ਕਾਰਕ ਹੈ ਜੋ ਕਿਸੇ ਵਸਤ ਦੀ ਵਿਰਾਮ ਅਵਸਥਾ ਜਾਂ ਗਤੀਸ਼ੀਲ ਵਸਤੂ ਦੀ ਦਿਸ਼ਾ ਨੂੰ ਬਦਲਣ ਜਾਂ ਬਦਲਣ ਦੀ ਪ੍ਰਵਿਰਤੀ ਰੱਖਦਾ ਹੈ |

 

 

ਪ੍ਰਸ਼ਨ 36. ਸੰਤੁਲਿਤ ਬਲ ਕਿਸਨੂੰ ਕਹਿੰਦੇ ਹਨ ?

ਉੱਤਰ-ਸੰਤੁਲਿਤ ਬਲ-ਜੇਕਰ ਵਸਤੂ ਉੱਪਰ ਲੱਗਣ ਵਾਲੇ ਸਾਰੇ ਬਲਾਂ ਦਾ ਪਰਿਣਾਮੀ ਨੈੱਟ ਬਲ ਜ਼ੀਰੋ ਹੋਵੇ ਤਾਂ ਵਸਤੂ 'ਤੇ ਲੱਗਣ ਵਾਲੇ ਸਾਰੇ ਬਲ ਸੰਤੁਲਿਤ ਬਲ ਕਹਾਉਂਦੇ ਹਨ |

 

 

ਪ੍ਰਸ਼ਨ 37. ਅਸੰਤੁਲਿਤ ਬਲ ਕਿਸ ਨੂੰ ਆਖਦੇ ਹਨ ?

ਉੱਤਰ-ਅਸੰਤੁਲਿਤ ਬਲ-ਜੇਕਰ ਵਸਤੂ 'ਤੇ ਲੱਗਣ ਵਾਲੇ ਸਾਰੇ ਬਲਾਂ ਦਾ ਪਰਿਣਾਮੀ ਬਲ (ਨੈੱਟ ਬਲ) ਜ਼ੀਰੋ ਨਾਂ ਹੋਵੇ ਤਾਂ ਬਲ ਅਸੰਤੁਲਿਤ ਬਲ ਅਖਵਾਉਂਦੇ ਹਨ

 

ਪ੍ਰਸ਼ਨ 38. ਰਬੜ ਦੀ ਗੇਂਦ ਨੂੰ ਹੱਥਾਂ ਦੀਆਂ ਹਥੇਲੀਆਂ ਵਿੱਚ ਰੱਖ ਕੇ ਦਬਾਉਣ ਸਮੇਂ ਕਿਸ ਤਰ੍ਹਾਂ ਦਾ ਬਲ ਲਗਦਾ ਹੈਸੰਤੁਲਿਤ ਜਾਂ ਅਸੰਤੁਲਿਤ ਬਲ ?

ਉੱਤਰ-ਸੰਤੁਲਿਤ ਬਲ

 

ਪ੍ਰਸ਼ਨ 39. ਰਗੜ ਦੀ ਪਰਿਭਾਸ਼ਾ ਲਿਖੋ

ਉੱਤਰ-ਰਗੜ-ਜਦੋਂ ਕੋਈ ਵਸਤੂ ਕਿਸੇ ਹੋਰ ਵਸਤੂ ਦੇ ਸੰਪਰਕ ਵਿੱਚ ਰਹਿੰਦੇ ਹੋਏ ਗਤੀ ਕਰਦੀ ਹੈ, ਤਾਂ ਉਸ ਗਤੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਇੱਕ ਹੋਰ ਬਲ ਕਿਰਿਆ ਕਰਦਾ ਹੈ ਜਿਸਨੂੰ ਰਗੜ ਬਲ ਕਹਿੰਦੇ ਹਨ

 

 

ਪ੍ਰਸ਼ਨ 40. ਜਦੋਂ ਅਸੀਂ ਸਾਈਕਲ ਨੂੰ ਪੈਡਲ ਮਾਰਨਾ ਬੰਦ ਕਰ ਦਿੰਦੇ ਹਾਂ, ਤਾਂ ਸਾਈਕਲ ਕੁੱਝ ਦੂਰੀ ਚੱਲਣ ਤੋਂ ਬਾਅਦ ਰੁਕ ਜਾਂਦੀ ਹੈ, ਕਿਉਂ ?

ਉੱਤਰ-ਸਾਈਕਲ ਦੇ ਟਾਇਰ ਅਤੇ ਸੜਕ ਦੀ ਸਤਹਿ ਵਿਚਕਾਰ ਲੱਗਣ ਵਾਲਾ ਵਿਰੋਧੀ ਰਗੜ ਬਲ ਸਾਈਕਲ ਦੀ ਗਤੀ ਨੂੰ ਘੱਟ ਕਰ ਦਿੰਦਾ ਹੈ

 

 

 

ਪ੍ਰਸ਼ਨ 41. ਸੰਵੇਗ ਕੀ ਹੈ ?

ਉੱਤਰ -ਸੰਵੇਗ- ਕਿਸੇ ਗਤੀਸ਼ੀਲ ਵਸਤੂ ਦਾ ਸੰਵੇਗ ਉਸਦੇ ਪੁੰਜ ਅਤੇ ਵੇਗ ਦਾ ਗੁਣਨਫਲ ਹੁੰਦਾ ਹੈ

ਸੰਵੇਗ = ਪੁੰਜ x ਵੇਗ


ਪ੍ਰਸ਼ਨ 42. ਨਿਊਟਨ ਦਾ ਦੂਜਾ ਗਤੀ ਦਾ ਨਿਯਮ ਕੀ ਹੈ ?

ਉੱਤਰ-ਨਿਊਟਨ ਦਾ ਦੂਜਾ ਗਤੀ ਦਾ ਨਿਯਮ-ਕਿਸੇ ਵਸਤੂ 'ਤੇ ਕਿਰਿਆ ਕਰ ਰਿਹਾ ਬਲ ਉਸ ਵਸਤੂ ਦੇ ਪੁੰਜ ਅਤੇ ਪ੍ਰਵੇਗ ਦੇ ਅਨੁਕ੍ਰਮਾਨੁਪਾਤੀ ਹੁੰਦਾ ਹੈ

 

ਪ੍ਰਸ਼ਨ 43. ਨਿਉਟਨ ਦੇ ਗਤੀ ਦਾ ਤੀਜਾ ਨਿਯਮ ਕੀ ਹੈ ? ਉੱਤਰ-ਨਿਊਟਨ ਦੀ ਗਤੀ ਦਾ ਤੀਜਾ ਨਿਯਮ-ਕਿਰਿਆ ਅਤੇ ਪ੍ਰਤੀਕਿਰਿਆ ਬਰਾਬਰ ਪ੍ਰੰਤੂ ਉਲਟ ਦਿਸ਼ਾ ਵਿੱਚ ਹੁੰਦੀਆਂ ਹਨ

 

ਪ੍ਰਸ਼ਨ 44.ਸੰਵੇਗ ਇੱਕ ਸਦਿਸ਼ ਰਾਸ਼ੀ ਹੈ ਜਾਂ ਅਦਿਸ਼ ਰਾਸ਼ੀ?

ਉੱਤਰ-ਸੰਵੇਗ ਇੱਕ ਸਦਿਸ਼ ਰਾਸ਼ੀ ਹੈ

 

 

ਪ੍ਰਸ਼ਨ 45. ਗੋਲੀ ਚਲਣ ਤੋਂ ਬਾਅਦ ਗੋਲੀ ਅਤੇ ਬੰਦੂਕ ਦਾ ਕੁੱਲ ਸੰਵੇਗ ਕਿੰਨਾ ਹੁੰਦਾ ਹੈ ?

ਉੱਤਰ-ਜ਼ੀਰੋ 


ਪ੍ਰਸ਼ਨ 46. ਬਲ ਦਾ ਮਾਨਕ ਮਾਤਰਿਕ ਕੀ ਹੈ ?

ਉੱਤਰ-ਨਿਉਟਨ

 

ਪ੍ਰਸ਼ਨ 47. ਜੇਕਰ ਕਿਸੇ ਵਸਤੂਤੇ ਕਿਰਿਆ ਕਰ ਰਿਹਾ ਪਰਿਣਾਮੀ (ਨੈੱਟ) ਬਲ ਜ਼ੀਰੋ ਹੋਵੇ, ਤਾਂ ਬਲ ਸੰਤੁਲਿਤ ਹੋਵੇਗਾ  ਜਾਂ ਅਸੰਤੁਲਿਤ ?

ਉੱਤਰ-ਬਲ ਸੰਤੁਲਿਤ ਹੋਵੇਗਾ |

 

 

ਪ੍ਰਸ਼ਨ 48. ਹਲਕੀਆਂ ਅਤੇ ਭਾਰੀਆਂ ਵਸਤੂਆਂ ਵਿੱਚੋਂ ਕਿਸਦੀ ਜੜ੍ਹਤਾ ਵੱਧ ਹੋਵੇਗੀ ?

ਉੱਤਰ-ਭਾਰੀਆਂ ਵਸਤੂਆਂ ਦੀ ਜੜ੍ਹਤਾ ਵੱਧ ਹੁੰਦੀ ਹੈ ਕਿਉਂਕਿ ਜੜ੍ਹਤਾ ਦਾ ਮਾਪ ਪੁੰਜ ਹੈ

 


ਪ੍ਰਸ਼ਨ
49. ਬਲ ਦਾ ਮਾਤ੍ਰਿਕ ਲਿਖੋ

ਉੱਤਰ-ਨਿਊਟਨ


ਪ੍ਰਸ਼ਨ 50.ਬਲ ਕਿਸ ਤਰ੍ਹਾਂ ਦੀ ਰਾਸ਼ੀ ਹੈ-

ਸਦਿਸ਼ ਜਾਂ ਅਦਿਸ਼?

ਉੱਤਰ-ਸਦਿਸ਼ ਰਾਸ਼ੀ

 

ਪ੍ਰਸ਼ਨ 51. ਇੱਕ ਬੱਸ ਅਤੇ ਇੱਕ ਗੇਂਦ ਸਮਾਨ ਚਾਲ ਨਾਲ ਚਲ ਰਹੇ ਹਨ ਦੋਨਾਂ ਵਿੱਚੋਂ ਕਿਸ ਨੂੰ ਰੋਕਣ ਲਈ ਵਧੇਰੇ ਬਲ ਦੀ ਲੋੜ ਪਵੇਗੀ ?

ਉੱਤਰ-ਬੱਸ ਦਾ ਅਧਿਕ ਸੰਵੇਗ (m x ) ਹੋਣ ਕਾਰਨ ਬੱਸ ਨੂੰ ਰੋਕਣ ਲਈ ਵਧੇਰੇ ਬਲ ਦੀ ਲੋੜ ਪਵੇਗੀ

 

 

ਪ੍ਰਸ਼ਨ 52. 1 ਕਿਲੋਗ੍ਰਾਮ ਭਾਰ ਕਿੰਨੇ ਨਿਊਟਨ ਦੇ ਬਰਾਬਰ ਹੁੰਦਾ ਹੈ ?

ਉੱਤਰ-1 ਕਿਲੋਗ੍ਰਾਮ ਭਾਰ = 9.8 ਨਿਊਟਨ

 

 

ਪ੍ਰਸ਼ਨ 53. 1 ਨਿਊਟਨ ਕਿੰਨੇ ਕਿਲੋਗ੍ਰਾਮ ਭਾਰ ਦੇ ਬਰਾਬਰ ਹੁੰਦਾ ਹੈ ?

 ਉੱਤਰ-1 ਨਿਊਟਨ = 0.102 ਕਿਲੋਗ੍ਰਾਮ ਭਾਰ

 

ਪ੍ਰਸ਼ਨ 54. ਜੜਤਾ ਕਿਸ ਭੌਤਿਕ ਰਾਸ਼ੀ 'ਤੇ ਨਿਰਭਰ ਕਰਦੀ ਹੈ ? ਉੱਤਰ- ਪੁੰਜ 'ਤੇ

 

ਪ੍ਰਸ਼ਨ 55. ਕਿਸੇ ਵਸਤੂ 'ਤੇ ਲੱਗ ਰਹੇ ਬਲ (F), ਪੁੰਜ (m) ਅਤੇ ਵੇਗ (a) ਦਾ ਆਪਸੀ ਸੰਬੰਧ ਦੱਸੋ

ਉੱਤਰ-ਬਲ (F) = ਪੁੰਜ (m) x ਵੇਗ (a) |

 

ਪ੍ਰਸ਼ਨ 56. ਪਦਾਰਥ ਦਾ ਕਿਹੜਾ ਗੁਣ ਹੈ ਜਿਹੜਾ ਪਦਾਰਥ ਦੀ ਅਵਸਥਾ ਪਰਿਵਰਤਨ ਦਾ ਵਿਰੋਧ ਕਰਦਾ ਹੈ ?

ਉੱਤਰ-ਜੜ੍ਹਤਾ ਦਾ ਗੁਣ

 

 

ਪ੍ਰਸ਼ਨ 57. ਰਾਕੇਟ ਦਾ ਸਿਧਾਂਤ ਨਿਊਟਨ ਦੇ ਗਤੀ ਦੇ ਕਿਸ ਕਿਸਮ ਤੇ ਆਧਾਰਿਤ ਹੈ ?

ਉੱਤਰ-ਨਿਊਟਨ ਦੇ ਗਤੀ ਦੇ ਤੀਜੇ ਨਿਯਮ ਤੇ

 

ਪ੍ਰਸ਼ਨ 58. ਕਿਸੇ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਨੂੰ ਕੀ ਨਾਂ ਦਿੱਤਾ ਗਿਆ ਹੈ ?

ਉੱਤਰ-ਸੰਵੇਗ

 

 

                      GRAVITATION

             (ਗੁਰੂਤਾ-ਆਕਰਸ਼ਣ)

 

 

ਪ੍ਰਸ਼ਨ 59. ਸੂਰਜੀ ਮੰਡਲ ਵਿੱਚ ਗ੍ਰਹਿਆਂ ਦੀ ਸੂਰਜ ਦੁਆਲੇ ਬੇਰੋਕ ਘੁੰਮਣ ਗਤੀ ਕਿਸ ਕਾਰਨ ਹੁੰਦੀ ਹੈ ?

ਉੱਤਰ-ਉਨ੍ਹਾਂ ਵਿਚਕਾਰ ਪਰਸਪਰ ਗੁਰੂਤਵੀ ਆਕਰਸ਼ਣ ਬਲ ਕਾਰਨ 

 

 

ਪ੍ਰਸ਼ਨ 60. ਚੰਦਰਮਾ ਦਾ ਧਰਤੀ ਦੁਆਲੇ ਗਤੀ ਦੇ ਪੱਥ ਦਾ ਆਕਾਰ ਕਿਸ ਸ਼ਕਲ ਦਾ ਹੁੰਦਾ ਹੈ ?

ਉੱਤਰ-ਇਲਿਪਸੀ ਜਾਂ ਅੰਡਾਕਾਰ ਸ਼ਕਲ ਦਾ


ਪਸ਼ਨ 61.G ਦਾ ਸੰਖਿਅਕ ਮੱਲ ਕਿੰਨਾ ਹੈ ?

ਉੱਤਰ-G = 6.67 x 10-11 N-2/kg2

 

ਪ੍ਰਸ਼ਨ 62. ਕੀ g` ਦਾ ਮੁੱਲ ਰਿਣਾਤਮਕ ਹੋ ਸਕਦਾ ਹੈ ਕਦੋਂ ?

ਉੱਤਰ-ਜਦੋਂ ਵਸਤੂ ਨੂੰ ਉੱਪਰ ਵੱਲ ਸੁੱਟਿਆ ਜਾਂਦਾ ਹੈ, ਤਾਂ g ਦਾ ਮੁੱਲ ਘੱਟਦਾ ਹੈ ਇਸ ਲਈ g ਨੂੰ ਰਿਣਾਤਮਕ ਲਿਆ ਜਾਂਦਾ ਹੈ

 

ਪ੍ਰਸ਼ਨ 63.ਪ੍ਰੋਜੈਕਟਾਈਲ ਦਾ ਗਤੀ ਪੱਥ ਕਿਹੋ ਜਿਹਾ ਹੁੰਦਾ ਹੈ?

ਉੱਤਰ-ਪੈਰਾਬੋਲਿਕ ਪੱਥ

 

ਪ੍ਰਸ਼ਨ 64. ਕਿਸੇ ਵਸਤੂ ਵਿੱਚ ਮੌਜੂਦ ਪਦਾਰਥ ਦੀ ਮਾਤਰਾ ਨੂੰ ਕੀ ਕਹਿੰਦੇ ਹਨ ?

ਉੱਤਰ- ਪੁੰਜ

 

ਪ੍ਰਸ਼ਨ 65. ਪੁੰਜ ਨੂੰ ਮਾਪਣ ਵਾਲੀ SI ਇਕਾਈ ਕੀ ਹੈ ?

ਉੱਤਰ-ਕਿਲੋਗ੍ਰਾਮ

 

ਪ੍ਰਸ਼ਨ 66. ਧਰਤੀ ਦੇ ਕਿਸ ਹਿੱਸੇ ਵਿੱਚ ਭਾਰ ਜ਼ੀਰੋ ਹੋ ਜਾਂਦਾ ਹੈ ?

ਉੱਤਰ-ਧਰਤੀ ਦੇ ਕੇਂਦਰਤੇ

 

ਪ੍ਰਸ਼ਨ 67. ਪੁੰਜ ਅਤੇ ਭਾਰ ਵਿਚੋਂ ਕਿਹੜੀ ਰਾਸ਼ੀ ਸਕੇਲਰ ਹੈ ?

ਉੱਤਰ- ਪੁੰਜ

 

 

ਪ੍ਰਸ਼ਨ 68. ਭਾਰ ਦੀ S1 ਇਕਾਈ ਕੀ ਹੈ ?

ਉੱਤਰ-ਨਿਊਟਨ (N)

 

 

ਪ੍ਰਸ਼ਨ 69. ਭਾਰ ਕਿਹੋ ਜਿਹੀ ਰਾਸ਼ੀ ਹੈ ? ਸਕੇਲਰ ਜਾਂ ਵੈਕਟਰ ?

ਉੱਤਰ-ਭਾਰ ਇੱਕ ਕਿਸਮ ਦਾ ਬਲ ਹੈ, ਇਸ ਲਈ ਇਹ ਵੈਕਟਰ ਹੈ

 

 

ਪ੍ਰਸ਼ਨ 70. ਜੇਕਰ ਕਿਸੇ ਵਸਤੂ ਦਾ ਧਰਤੀ 'ਤੇ ਪੰਜ 30 ਕਿ. ਗਾਮ ਹੈ, ਤਾਂ ਦੱਸੋ ਚੰਦਰਮਾ ਦੀ ਸਤਾ 'ਤੇ ਇਸ ਦਾ ਪੰਜ ਕਿੰਨਾ ਹੋਵੇਗਾ ?

ਉੱਤਰ- ਪੁੰਜ ਇੱਕ ਸਥਿਰ ਰਾਸ਼ੀ ਹੈ ਇਸ ਲਈ ਵਸਤੂ ਦਾ ਚੰਦਰਮਾ ਉੱਤੇ ਪੁੰਜ ਓਨਾ ਹੀ ਹੋਵੇਗਾ, ਜਿੰਨਾ ਉਸ ਦਾ ਪੁੰਜ ਧਰਤੀ ਉੱਪਰ ਹੈ ਅਰਥਾਤ 30 ਕਿ. ਗ੍ਰਾਮ

 

ਪ੍ਰਸ਼ਨ 71. ਧਰਤੀ ਦੇ ਕੇਂਦਰਤੇ ‘g ਦਾ ਮੁੱਲ ਕਿੰਨਾ ਹੋਵੇਗਾ ?

ਉੱਤਰ- ਧਰਤੀ ਦੇ ਕੇਂਦਰ 'ਤੇ g = 0.

 

ਪ੍ਰਸ਼ਨ 72. ਦੱਸੋ ਕਿਸੇ ਵਸਤੂ ਦਾ ਭਾਰ ਕਿੱਥੇ ਜ਼ਿਆਦਾ ਹੋਵੇਗਾ - ਧਰੁਵਾਂ ' ਤੇ ਜਾਂ ਭੂ-ਮੱਧ ਰੇਖਾ 'ਤੇ ?

ਉੱਤਰ-ਧਰੁਵਾਂ 'ਤੇ

 

ਪ੍ਰਸ਼ਨ 73. ਦੋ ਵਸਤੂਆਂ ਵਿਚਕਾਰ ਦੂਰੀ ਤਿੰਨ ਗੁਣਾ ਕਰਨ ਤੇ ਗੁਰੂਤਵੀ ਆਕਰਸ਼ਣ ਬਲ ' ਤੇ ਕੀ ਪ੍ਰਭਾਵ ਪਵੇਗਾ ?

ਉੱਤਰ-ਪਹਿਲਾਂ ਨਾਲੋਂ 1/9ਵਾਂ ਭਾਗ ਰਹਿ ਜਾਵੇਗਾ


 

          WORK AND ENERGY

            (ਕਾਰਜ ਤੇ ਊਰਜਾ)


ਪ੍ਰਸ਼ਨ 74. ਕਾਰਜ ਦੀ S1 ਇਕਾਈ ਕੀ ਹੈ ?

ਉੱਤਰ-ਜੂਲ

 

ਪ੍ਰਸ਼ਨ 75. ਇੱਕ ਕਿਲੋਗ੍ਰਾਮ ਪੱਥਰ ਦੇ ਕਿਸੇ ਟੁਕੜੇ ਨੂੰ ਇੱਕ ਮੀਟਰ ਉੱਚਾਈ ਤਕ ਚੁੱਕਣ ਵਿੱਚ ਕਿਨੀ ਊਰਜਾ ਦੀ ਲੋੜ ਹੋਵੇਗੀ ?

ਉੱਤਰ-9.8 ਜੂਲ

ਹੱਲ : W = mgh

= 1 x 9.8 x 1

= 9.8 J

 

ਪ੍ਰਸ਼ਨ 76. ਕਿਸੇ ਵਸਤੂ ਦੇ ਵੇਗ ਵਿੱਚ ਕੀ ਪਰਿਵਰਤਨ ਕਰਨਾ ਚਾਹੀਦਾ ਹੈ, ਜਿਸ ਨਾਲ ਵਸਤੂ ਦਾ ਪੁੰਜ ਚਾਰ ਗੁਣਾ ਵਧਾਉਣ ਤੇ ਵੀ ਉਸ ਦੀ ਗਤਿਜ ਊਰਜਾ ਵਿੱਚ ਕੋਈ ਪਰਿਵਰਤਨ ਨਾ ਆਵੇ ?

ਉੱਤਰ-ਵੇਗ ਅੱਧਾ ਕਰਨਾ ਪਵੇਗਾ |


ਪ੍ਰਸ਼ਨ 77. ਯੰਤਰਿਕ ਊਰਜਾ ਦੀਆਂ ਕਿਸਮਾਂ ਦੱਸੋ

ਉੱਤਰ-(i) ਸਥਿਤਿਜ ਊਰਜਾ  (ii) ਗਤਿਜ ਊਰਜਾ

 

ਪ੍ਰਸ਼ਨ 78. ਊਰਜਾ ਦੀ SI ਇਕਾਈ ਕੀ ਹੈ ?

ਉੱਤਰ-ਜੂਲ

 

 

 ਪ੍ਰਸ਼ਨ 79. ਸ਼ਕਤੀ ਦੀ SI ਇਕਾਈ ਕੀ ਹੈ ?

ਉੱਤਰ-ਵਾਟ 

 

 

ਪਸ਼ਨ 80. ਵਪਾਰਕ ਪੱਧਰ ਤੇ ਉਰਜਾ ਦੀ ਇਕਾਈ ਦਾ ਨਾਂ ਲਿਖੋ ਅਤੇ ਉਸ ਦੀ ਪਰਿਭਾਸ਼ਾ ਵੀ ਦਿਓ

ਉੱਤਰ-ਵਪਾਰਕ ਪੱਧਰ ਤੇ ਉਰਜਾ ਦੀ ਇਕਾਈ ਕਿਲੋਵਾਟ ਘੰਟਾ ਹੈ

ਕਿਲੋਵਾਟ ਘੰਟਾ-ਜੇ ਇੱਕ ਕਿਲੋਵਾਟ ਸ਼ਕਤੀ ਦਾ 1 ਘੰਟਾ ਉਪਯੋਗ ਕੀਤਾ ਜਾਵੇ, ਤਾਂ ਉਰਜਾ ਦੀ ਪੂਰਤੀ 1 ਕਿਲੋਵਾਟ ਘੰਟਾ ਦੇ ਬਰਾਬਰ ਹੁੰਦੀ ਹੈ

 

ਪਸ਼ਨ 81. ਚਾਬੀ ਵਾਲੇ ਖਿਡੌਣੇ ਨੂੰ ਚਲਾਉਣ ਵਿੱਚ ਕਿਹੜੀ ਊਰਜਾ ਕਿਹੜੀ ਊਰਜਾ ਵਿੱਚ ਤਬਦੀਲ ਹੁੰਦੀ ਹੈ ?

ਉੱਤਰ-ਆਕਾਰ ਪਰਿਵਰਤਨ ਦੇ ਕਾਰਨ ਸਥਿਤਿਜ ਊਰਜਾ, ਗਤਿਜ ਊਰਜਾ ਵਿੱਚ ਬਦਲਦੀ ਹੈ

 

ਪ੍ਰਸ਼ਨ 82. ਹਥੇਲੀਆਂ ਨੂੰ ਆਪਸ ਵਿੱਚ ਰਗੜਨ ਨਾਲ ਉਹ ਗਰਮ ਕਿਉਂ ਹੋ ਜਾਂਦੀਆਂ ਹਨ ?

ਉੱਤਰ-ਹਥੇਲੀਆਂ ਦੀ ਗਤਿਜ ਊਰਜਾ, ਤਾਪ ਊਰਜਾ ਵਿੱਚ ਬਦਲ ਜਾਂਦੀ ਹੈ

 

ਪ੍ਰਸ਼ਨ 83. ਪੌਣ ਚੱਕੀ ਦੁਆਰਾ ਊਰਜਾ ਦਾ ਕਿਹੜਾ ਰੂਪ ਕਾਰਜ ਵਿੱਚ ਪਰਿਵਰਤਿਤ ਹੁੰਦਾ ਹੈ ?

ਉੱਤਰ-ਗਤਿਜ ਊਰਜਾ

 

ਪ੍ਰਸ਼ਨ 84. ਸਥਿਤਿਜ ਊਰਜਾ ਕਿਹੜੇ ਦੋ ਕਾਰਕਾਂ ' ਤੇ ਨਿਰਭਰ ਹੈ ?

ਉੱਤਰ-ਪੁੰਜ ਅਤੇ ਉੱਚਾਈ

 

ਪ੍ਰਸ਼ਨ 85. ਬੰਨ੍ਹ ਤੇ ਇਕੱਠੇ ਕੀਤੇ ਗਏ ਪਾਣੀ ਵਿੱਚ ਕਿਹੜੀ ਊਰਜਾ ਹੁੰਦੀ ਹੈ ?

ਉੱਤਰ-ਸਥਿਤਿਜ ਊਰਜਾ

 

ਪ੍ਰਸ਼ਨ 86. ਜਦੋਂ ਅਸੀਂ ਪੌੜੀਆਂ ਚੜ੍ਹਦੇ ਹਾਂ, ਤਾਂ ਕਿਹੜੀ ਊਰਜਾ ਦੀ ਵਰਤੋਂ ਹੁੰਦੀ ਹੈ ?

ਉੱਤਰ-ਮਾਸਪੇਸ਼ੀਆਂ ਦੀ ਉਰਜਾ ਦੀ ਵਰਤੋਂ ਹੁੰਦੀ ਹੈ

 

ਪ੍ਰਸ਼ਨ 87. ਤੇਜ਼ ਹਨੇਰੀ ਵਾਲੇ ਦਿਨ ਕਈ ਮਕਾਨਾਂ ਦੀਆਂ ਛੱਤਾਂ ਕਿਉਂ ਉੱਡ ਜਾਂਦੀਆਂ ਹਨ ?

ਉੱਤਰ-ਤੇਜ਼ ਹਵਾ ਦੀ ਗਤਿਜ ਊਰਜਾ ਕਾਰਨ

 

ਪ੍ਰਸ਼ਨ 88. ਇੱਕ ਕਿਲੋਗ੍ਰਾਮ ਪਾਣੀ 5 ਮੀ: ਉੱਪਰ ਚੁੱਕਣ 'ਤੇ ਕਿੰਨਾ ਕਾਰਜ ਕਰਨਾ ਪਵੇਗਾ ?

ਉੱਤਰ-ਪਾਣੀ ਚੁੱਕਣ ਲਈ ਕਾਰਜ = ਸਥਿਤਿਜ ਊਰਜਾ

= mgh

= 1 x 10 x 5 = 50 ਜੂਲ


ਪ੍ਰਸ਼ਨ 89. ਸਪਰਿੰਗ ਕਮਾਨੀ ਨੂੰ ਦਬਾਉਣ ਨਾਲ ਉਸ ਵਿੱਚ ਕਿਹੋ ਜਿਹੀ ਊਰਜਾ ਹੁੰਦੀ ਹੈ ?

ਉੱਤਰ-ਸਥਿਤਿਜ ਊਰਜਾ

 

 

ਪ੍ਰਸ਼ਨ 90. ਇੱਕ ਅਜਿਹੀ ਉਦਾਹਰਨ ਦਿਓ ਜਦੋਂ ਵਸਤੂ ਵਿੱਚ ਗਤਿਜ ਊਰਜਾ ਅਤੇ ਸਥਿਤਿਜ ਊਰਜਾ ਦੋਨੋਂ ਮੌਜੂਦ ਹੋਣ

ਉੱਤਰ-ਉੱਚਾਈ ਤੇ ਉੱਡ ਰਹੇ ਜਹਾਜ਼ ਵਿੱਚ ਦੋਨੋਂ ਸਥਿਤਿਜ ਊਰਜਾ ਅਤੇ ਗਤਿਜ ਊਰਜਾ ਹੁੰਦੀਆਂ ਹਨ

 

 

ਪ੍ਰਸ਼ਨ 91. ਇੱਕ ਅਜਿਹੀ ਉਦਾਹਰਨ ਦਿਉ ਜਦੋਂ ਵਸਤੂ ਦੀ ਸ਼ਕਲ ਵਿੱਚ ਹੋਏ ਪਰਿਵਰਤਨ ਕਾਰਨ ਸਥਿਤਿਜ ਊਰਜਾ ਹੋਵੇ

ਉੱਤਰ-ਖਿੱਚੇ ਹੋਏ ਕਮਾਨ ਵਿੱਚ ਸ਼ਕਲ ਆਕ੍ਰਿਤੀ ਪਰਿਵਰਤਨ ਦੇ ਪਰਿਣਾਮ ਵਜੋਂ ਸਥਿਤਿਜ ਉਰਜਾ ਪੈਦਾ ਹੁੰਦੀ ਹੈ

 

ਪ੍ਰਸ਼ਨ 92. ਉਰਜਾ ਸੁਰੱਖਿਅਣ ਕਿਸਮ ਕੀ ਹੈ ?

ਉੱਤਰ-ਊਰਜਾ ਸੁਰੱਖਿਅਣ ਕਿਸਮ ‘‘ਉਰਜਾ ਨਾ ਤਾਂ ਪੈਦਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਨਸ਼ਟ ਕੀਤੀ ਜਾ ਸਕਦੀ ਹੈ ਊਰਜਾ ਸਿਰਫ਼ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਰੂਪਾਂਤਰਿਤ ਕੀਤੀ ਜਾ ਸਕਦੀ ਹੈ '' ਅਰਥਾਤ ਊਰਜਾ ਰੂਪਾਂਤਰਨ ਦੌਰਾਨ ਸਿਸਟਮ ਦੀ ਕੁੱਲ ਉਰਜਾ ਨਿਯਤ ਰਹਿੰਦੀ ਹੈ

 

 

ਪ੍ਰਸ਼ਨ 93. ਕਿਹੜਾ ਯੰਤਰ ਬਿਜਲੀ ਊਰਜਾ ਨੂੰ ਯੰਤਰਿਕ ਊਰਜਾ ਵਿੱਚ ਰੂਪਾਂਤਰਿਤ ਕਰਦਾ ਹੈ ?

ਉੱਤਰ-ਬਿਜਲਈ ਮੋਟਰ

 

 

ਪ੍ਰਸ਼ਨ 94. ਬਿਜਲੀ ਪੱਖੇ ਵਿੱਚ ਕਿਹੜੀ ਊਰਜਾ ਕਿਸ ਊਰਜਾ ਵਿੱਚ ਰੂਪਾਂਤਰਿਤ ਹੁੰਦੀ ਹੈ ?

ਉੱਤਰ-ਬਿਜਲੀ ਊਰਜਾ ਦਾ ਯਾਤ੍ਰਿਕ ਊਰਜਾ ਵਿੱਚ ਰੂਪਾਂਤਰਣ ਹੁੰਦਾ ਹੈ

 

ਪ੍ਰਸ਼ਨ 95. ਹਾਈਇਲੈੱਕਟ੍ਰਿਕ ਪਾਵਰ ਸਟੇਸ਼ਨ ਤੇ ਕਿਸ ਤਰ੍ਹਾਂ ਦੀ ਊਰਜਾ ਦਾ ਰੂਪਾਂਤਰਣ ਹੁੰਦਾ ਹੈ ?

ਉੱਤਰ-ਡਿੱਗਦੇ ਹੋਏ ਪਾਣੀ ਦੀ ਸਥਿਤਿਜ ਊਰਜਾ ਦਾ ਰੂਪਾਂਤਰਣ ਗਤਿਜ ਊਰਜਾ ਵਿੱਚ ਅਤੇ ਫਿਰ ਬਿਜਲੀ ਊਰਜਾ ਵਿੱਚ ਰੁਪਾਂਤਰਣ ਹੁੰਦਾ ਹੈ

 

 

ਪ੍ਰਸ਼ਨ 96. ਵਾਟ ਅਤੇ ਕਿਲੋਵਾਟ ਵਿੱਚ ਕੀ ਸੰਬੰਧ ਹੈ ?

ਉੱਤਰ-1 ਕਿਲੋਵਾਟ = 1000 ਵਾਟ

 


 

              SOUND (ਧੁਨੀ)

 


ਪਸ਼ਨ 97. ਧੁਨੀ ਕਿਸ ਨੂੰ ਆਖਦੇ ਹਨ ?

ਉੱਤਰ-ਧੁਨੀ-ਇਹ ਇੱਕ ਤਰ੍ਹਾਂ ਦੀ ਊਰਜਾ ਹੈ ਜੋ ਕੰਪਨਾਂ ਦੁਆਰਾ ਪੈਦਾ ਹੁੰਦੀ ਹੈ

 

 

ਪ੍ਰਸ਼ਨ 98. ਮਨੁੱਖੀ ਕੰਨ ਕਿਸ ਆਵਿਤੀ ਵਾਲੀ ਧੁਨੀ ਨੂੰ ਸੁਣਦਾ ਹੈ ?

ਉੱਤਰ-20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤਕ ਆਕ੍ਰਿਤੀ ਵਾਲੀ ਧੁਨੀ ਨੂੰ

 

ਪ੍ਰਸ਼ਨ 99. ਕੀ ਧੁਨੀ ਖਲਾਅ (ਨਿਰਵਾਯੂ) ਵਿੱਚ ਚਲ ਸਕਦੀ ਹੈ ?

ਉੱਤਰ-ਨਹੀਂ

 

ਪ੍ਰਸ਼ਨ 100. ਤਰੰਗਾਂ ਪੈਦਾ ਕਰਨ ਲਈ ਮਾਧਿਅਮ ਵਿੱਚ ਕੀ ਗੁਣ ਹੋਣੇ ਚਾਹੀਦੇ ਹਨ ?

ਉੱਤਰ-ਮਾਧਿਅਮ ਵਿੱਚ ਜੜ੍ਹਤਾ ਅਤੇ ਆਇਤਨ ਦਾ ਲਚੀਲਾਪਨ ਹੋਣਾ ਚਾਹੀਦਾ ਹੈ

 

ਪ੍ਰਸ਼ਨ 101. ਹੇਠ ਲਿਖਿਆਂ ਵਿੱਚੋਂ ਟਰਾਂਸਵਰਸ ਅਤੇ ਲਾਂਗੀਚਿਊਡੀ ਤਰੰਗਾਂ ਦੱਸੋ-

(i) ਪ੍ਰਕਾਸ਼ ਤਰੰਗਾਂ (ii) ਪਾਣੀ ਵਿੱਚ ਲਹਿਰਾਂ (iii) ਧੁਨੀ ਤਰੰਗਾਂ !

ਉੱਤਰ-(i) ਟਰਾਂਸਵਰਸ ਤਰੰਗਾਂ

(ii) ਟਰਾਂਸਵਰਸ ਤਰੰਗਾਂ

(iii) ਲਾਂਗੀਚਿਊਡੀ ਤਰੰਗਾਂ

 

ਪ੍ਰਸ਼ਨ 102. ਆਕ੍ਰਿਤੀ, ਤਰੰਗ ਲੰਬਾਈ ਅਤੇ ਤਰੰਗ ਵੇਗ ਵਿੱਚ ਕੀ ਸੰਬੰਧ ਹੈ ?

ਉੱਤਰ-ਤਰੰਗ ਵੇਗ = ਆਵ੍ਰਿਤੀ x ਤਰੰਗ ਲੰਬਾਈ

 

 

ਪ੍ਰਸ਼ਨ 103. ਆਵ੍ਰਿਤੀ ਦੀ ਇਕਾਈ ਕੀ ਹੈ ?

ਉੱਤਰ-ਹਰਟਜ਼ |

 

ਪ੍ਰਸ਼ਨ 104. ਆਵ੍ਰਿਤੀ (V) ਅਤੇ ਆਵਰਤ ਕਾਲ (T) ਵਿੱਚ ਕੀ ਸੰਬੰਧ ਹੈ ?

ਉੱਤਰ = V=1/T

 

ਪ੍ਰਸ਼ਨ 105. ਪਰਾਸ੍ਰਵਣ ਧੁਨੀ ਕੌਣ ਸੁਣ ਸਕਦਾ ਹੈ ?

ਉੱਤਰ-ਚਮਗਾਦੜ ਅਤੇ ਕੁੱਤੇ

 

ਪ੍ਰਸ਼ਨ 106. ਗੂੰਜ ਲਈ ਵਸਤੂ ਨੂੰ ਧੁਨੀ ਦੇ ਸਰੋਤ ਤੋਂ ਕਿੰਨੀ ਦੂਰ ਹੋਣਾ ਚਾਹੀਦਾ ਹੈ ?

ਉੱਤਰ-17.2 ਮੀਟਰ

 

ਪ੍ਰਸ਼ਨ 107. ਕੰਨ ਤੇ ਗੂੰਜ ਦਾ ਪ੍ਰਭਾਵ ਕਿੰਨੇ ਸਮੇਂ ਤਕ ਰਹਿੰਦਾ ਹੈ ?

ਉੱਤਰ-ਕੰਨ ਤੇ ਧੁਨੀ ਦਾ ਪ੍ਰਭਾਵ 1/10 ਸੈਕਿੰਡ ਤਕ ਹੁੰਦਾ ਹੈ

 

ਪ੍ਰਸ਼ਨ 108. ਤਰੰਗ ਲੰਬਾਈ ਦਾ S.I. ਮਾਤ੍ਰਿਕ ਕੀ ਹੈ ?

ਉੱਤਰ-ਮੀਟਰ


 
ਪ੍ਰਸ਼ਨ 109. ਸੁਣਾਈ ਦੇਣ ਵਾਲੀਆਂ ਤਰੰਗਾਂ ਦੀ ਆਵਰਤੀ ਰੇਂਜ ਕੀ ਹੈ ?

ਉੱਤਰ-ਸੁਣਾਈ ਦੇਣ ਵਾਲੀਆਂ ਤਰੰਗਾਂ ਦੀ ਰੇਂਜ-20 Hz ਤੋਂ 20 kHz

 

 

 

ਪ੍ਰਸ਼ਨ 110. ਅਸੀਂ ਚੰਨ ਤੇ ਹੋਣ ਵਾਲੇ ਵਿਸਫੋਟ ਦੀ ਆਵਾਜ਼ ਧਰਤੀ ਤੇ ਕਿਉਂ ਨਹੀਂ ਸੁਣ ਸਕਦੇ ਹਾਂ ?

ਉੱਤਰ-ਧਰਤੀ ਅਤੇ ਚੰਨ ਵਿਚਾਲੇ ਕੋਈ ਪਦਾਰਥਕ ਮਾਧਿਅਮ ਨਾ ਹੋਣ ਕਾਰਨ

 

ਪ੍ਰਸ਼ਨ 111. ਉਹਨਾਂ ਕਾਰਕਾਂ ਦੇ ਨਾਂ ਦੱਸੋ ਜਿਹੜੇ ਮਾਧਿਅਮ ਵਿੱਚ ਧੁਨੀ ਦੀ ਚਾਲ ਨੂੰ ਪ੍ਰਭਾਵਿਤ ਕਰਦੇ ਹਨ ?

ਉੱਤਰ-ਮਾਧਿਅਮ ਦਾ (1) ਤਾਪ (ii) ਘਣਤਾ ਅਤੇ (ii) ਸਿਲ੍ਹਾਪਣ

 

ਪ੍ਰਸ਼ਨ 112. ਹਵਾ ਵਿੱਚ ਧੁਨੀ ਦੀ ਚਾਲ ਤੇ ਤਾਪ ਦਾ ਕੀ ਪ੍ਰਭਾਵ ਹੈ ?

ਉੱਤਰ-ਤਾਪ ਵੱਧਣ ਨਾਲ ਹਵਾ ਵਿੱਚ ਧੁਨੀ ਦੀ ਚਾਲ ਵੱਧ ਜਾਂਦੀ ਹੈ

 

ਪਸ਼ਨ 113. ਸਾਡੇ ਕੰਨਾਂ ਦੀ ਸੰਵੇਦਨਾ ਕਿੰਨੇ ਸਮੇਂ ਤੱਕ ਬਣੀ ਰਹਿੰਦੀ ਹੈ ?

ਉੱਤਰ-0.1 ਸੈਕਿੰਡ ਤੱਕ

 

ਪ੍ਰਸ਼ਨ 114. ਪਾਣੀ ਵਿੱਚ ਪੱਥਰ ਸੁੱਟਣ ਨਾਲ ਕਿਹੋ ਜਿਹੀਆਂ ਤਰੰਗਾਂ ਉਤਪੰਨ ਹੁੰਦੀਆਂ ਹਨ ?

ਉੱਤਰ- ਟਰਾਸਵਰਸ ਤਰੰਗਾਂ

 

ਪ੍ਰਸ਼ਨ 115. ਲੋਹੇ ਦੀ ਛੜ ਵਿੱਚ ਉਤਪੰਨ ਹੋਈਆਂ ਤਰੰਗਾਂ ਕਿਸ ਪ੍ਰਕਾਰ ਦੀਆਂ ਹੁੰਦੀਆਂ ਹਨ ?

ਉੱਤਰ-ਲਾਂਗੀਚਿਊਡੀਨਲ ਤਰੰਗਾਂ

 

ਪ੍ਰਸ਼ਨ 116. ਕਿਸੇ ਤਾਰ ਨੂੰ ਦੋ ਕਿੱਲੀਆਂ ਵਿਚਕਾਰ ਕੱਸ ਕੇ ਲੰਬਾਈ ਦੇ ਲੰਬ ਵੱਲ ਖਿੱਚ ਕੇ ਛੱਡ ਦੇਣ ਨਾਲ ਤਾਰ ਵਿਚ ਉਤਪੰਨ ਹੋਈਆਂ ਤਰੰਗਾਂ ਦਾ ਨਾਂ ਦੱਸੋ

ਉੱਤਰ- ਟਰਾਸਵਰਸ ਤਰੰਗਾਂ

 

ਪ੍ਰਸ਼ਨ 117.ਉਹਨਾਂ ਦੇ ਜਾਨਵਰਾਂ ਦੇ ਨਾਂ ਦੱਸੋ ਜੋ 20,000 ਹਰਟਜ਼ ਤੋਂ ਉੱਚੀ ਆਵਰਤੀ ਦੀਆਂ ਤਰੰਗਾਂ ਦੇ ਪ੍ਰਤੀ ਸੰਵੇਦਨਸ਼ੀਲ ਹਨ ?

ਉੱਤਰ-ਕੁੱਤਾ ਅਤੇ ਚਮਗਾਦੜ

ਪ੍ਰਸ਼ਨ 118. SONAR ਦਾ ਪੂਰਾ ਨਾਂ ਕੀ ਹੈ ?

ਉੱਤਰ-SONAR ਦਾ ਪੂਰਾ ਨਾਂ

Sound Navigation and Ranging ਹੈ

 

ਪ੍ਰਸ਼ਨ 119. ਸੀਸਮੋਗ੍ਰਾਫ਼ ਕੀ ਹੁੰਦਾ ਹੈ ?

ਉੱਤਰ-ਸੀਸਮੋਗ੍ਰਾਫ਼ ਭੂਚਾਲ ਦੀ ਤੀਬ੍ਰਤਾ ਮਾਪਣ ਵਾਲਾ ਉਪਕਰਨ ਹੈ

 

ਪਸ਼ਨ 120. ਰਿਕਟਰ ਪੈਮਾਨੇ 'ਤੇ ਕਿੰਨੀ ਤੀਬਰਤਾ ਤੱਕ ਭੂਚਾਲ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ?

ਉੱਤਰ-ਰਿਕਟਰ ਪੈਮਾਨੇ ਤੇ 5 ਤੀਬਰਤਾ ਦਾ ਭੂਚਾਲ ਸੁਰੱਖਿਅਤ ਮੰਨਿਆ ਜਾਂਦਾ ਹੈ

 

ਪ੍ਰਸ਼ਨ 121. ਬੱਦਲਾਂ ਦੀ ਚਮਕ ਅਤੇ ਗੜਗੜਾਹਟ ਵਿੱਚੋਂ ਕਿਹੜੀ ਊਰਜਾ ਸਾਡੇ ਤੱਕ ਪਹਿਲਾਂ ਪਹੁੰਚੇਗੀ?

ਉੱਤਰ-ਚਮਕ ਪਹਿਲਾਂ ਪਹੁੰਚੇਗੀ ਕਿਉਂਕਿ ਪ੍ਰਕਾਸ਼ ਦਾ ਵੇਗ, ਧੁਨੀ ਦੇ ਵੇਗ ਨਾਲੋਂ ਵੱਧ ਹੈ

 

                                  

 

                                   Links

PDF:- >>>>>DOWNLOAD<<<<<

YouTube :- >>>>>Click Here<<<<<

Telegram :- >>>>>Click Here<<<<<

Facebook :- >>>>>Click Here<<<<< 

 

 

ਅਸੀ ਹਮੇਸ਼ਾ ਤੁਹਾਡੇ ਲਈ ਮਿਹਨਤ ਕਰਦੇ ਰਹਾਂਗੇ, ਬਸ ਤੁਸੀ ਸਾਨੂੰ ਸਪੋਰਟ ਕਰਦੇ ਰਹੋ।

 

 

Follow SUKHIJA TUITIONS

 

 

PSTET<MASTER CADRE<CTET<ETT SECOND EXAM<

Every Punjab Govt exam Preparation On your Channel

SUKHIJA TUITIONS

 

 

Welcome to Our Family

 

Thank You

 

 

Post a Comment

0 Comments